ਰੋ ਰੋ ਕਿ ਫਿਰ ਰਾਂਤੀ ਮੈਂ ਰਾਤ ਲੰਘਾਈ ਏ

ਹੰਝੂਆ ਨਾਲ ਦਿਲ ਦੀ ਪਿਆਸ ਬੁਝਾਈ ਏ

ਮੱਲੋ ਮੱਲੀ ਆਉਦੇ ਹੰਝੂ ਹੌਂਕੇ ਰੁਕਦੇ ਨਹੀ

ਜਦੋ ਜਦੋ ਵੀ ਉਹ ਭੋਲੀ ਸੂਰਤ ਯਾਦ ਆਈ ਏ

ਉਹਦੀ ਲੰਬੀ ਉਮਰ ਲਈ ਰੱਖਦੇ ਰਹੇ ਵਰਤ ਅਸੀ

ਜਿਹਨੇ ਆਪਣੇ ਹੱਥੀ ਸਾਡੇ ਅਰਮਾਨਾ ਦੀ ਅਰਥੀ ਉਠਾਈ ਏ

 ਟੁੱਟ ਚੁੱਕਾ  ਹੁਣ ਕੁਝ ਪਾਉਣਾ ਨਹੀ ਚਾਹੁੰਦਾ

ਜਿਹੜੀ ਦਿਲੋ ਚਾਹੀ ਚੀਜ ਉਹਨੇ ਹਮੇਸ਼ਾ ਗਵਾਈ ਏ

No comments:

Post a Comment